Tuesday, June 21, 2016

Develop Punjab - Green Is The Dream

Solar Power Revolution in Punjab


ਅੱਜ ਤੋਂ 9 ਸਾਲ ਪਹਿਲਾਂ ਪੰਜਾਬ ਦੇ ਸੂਰਜੀ ਊਰਜਾ ਪ੍ਰਾਜਕੈਟ ਸਿਰਫ਼ 9 ਮੈਗਾਵਾਟ ਬਿਜਲੀ ਪੈਦਾ ਕਰਨ ਦੇ ਸਮਰੱਥ ਸੀ ਪਰ ਹੁਣ ਸੂਬੇ 'ਚ 1542.14 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਿਤ 210.02 ਮੈਗਾਵਾਟ ਸੂਰਜੀ ਊਰਜਾ ਪ੍ਰਾਜੈਕਟਾਂ ਨੇ ਸੂਰਜੀ ਊਰਜਾ ਦੇ ਖੇਤਰ 'ਚ ਦੇਸ਼ ਅੰਦਰ ਪੰਜਾਬ ਦੀ ਸਰਦਾਰੀ ਕਾਇਮ ਕੀਤੀ ਹੈ।


The changing landscape of punjab - brighter, cleaner & greener!


ਪਿਛਲੇ 3 ਸਾਲਾਂ ਅੰਦਰ ਪੰਜਾਬ ਨੇ ਸੂਰਜੀ ਊਰਜਾ ਦੇ ਉਤਪਾਦਨ 'ਚ 172 ਫ਼ੀਸਦੀ ਇਜ਼ਾਫ਼ਾ ਕੀਤਾ ਹੈ।


ਹੁਣ ਸੂਬੇ 'ਚ ਸੂਰਜੀ ਊਰਜਾ ਖੇਤਰ ਦਾ ਨਿਵੇਸ਼ 70 ਕਰੋੜ ਤੋਂ ਵਧ ਕੇ 12,000 ਕਰੋੜ ਹੋ ਗਿਆ ਹੈ।

ਸਾਡੀ ਧਰਤੀ ਕੁਦਰਤੀ ਨੇਹਮਤਾਂ ਨਾਲ ਭਰੀ ਪਈ ਹੈ ਅਤੇ ਕੁਦਰਤ ਨੇ ਇਨਸਾਨ ਨੂੰ ਅਨੇਕਾਂ ਅਜਿਹੇ ਬੇਸ਼ਕੀਮਤੀ ਤੋਹਫ਼ੇ ਦਿੱਤੇ ਨੇ ਜੇਕਰ ਉਹ ਇਹਨਾਂ ਦੀ ਢੁਕਵੀਂ ਵਰਤੋਂ ਕਰੇ ਤਾਂ ਉਸ ਦੀ ਖੁਸ਼ਹਾਲੀ ਯਕੀਨੀ ਹੈ। ਸੂਰਜੀ ਊਰਜਾ ਵੀ ਅਜਿਹੀ ਹੀ ਨੇਹਮਤ ਹੈ ਜਿਸ ਦੀ ਵਰਤੋਂ ਨਾ ਸਿਰਫ਼ ਆਲਮੀ ਤਪਸ਼ ਨੂੰ ਘੱਟ ਕਰ ਸਕਦੀ ਹੈ ਬਲਕਿ ਇਸ ਨਾਲ ਘੱਟ ਉਤਪਾਦਨ ਲਾਗਤ ਨਾਲ ਜ਼ਿਆਦਾ ਬਿਜਲੀ ਵੀ ਪੈਦਾ ਕੀਤਾ ਜਾ ਸਕਦੀ ਹੈ। ਪੰਜਾਬ ਸਰਕਾਰ ਹੁਣ ਕੁਦਰਤ ਦੀਆਂ ਨੇਹਮਤਾਂ ਨੂੰ ਨਾਗਰਿਕਾਂ ਦੀ ਭਲਾਈ ਲਈ ਵਰਤ ਰਹੀ ਹੈ। ਯਕੀਨਨ ਸਰਕਾਰ ਦੀ ਇਹ ਪਹਿਲਕਦਮੀ ਆਉਂਦੀਆਂ ਪੀੜੀਆਂ ਲਈ ਇੱਕ ਵਰਦਾਨ ਸਾਬਿਤ ਹੋਵੇਗੀ।






No comments:

Post a Comment