Thursday, July 28, 2016

Shri Harmandir Sahib - Viral In Punjab

Shri Harmandir Sahib


Viral In Punjab

ਅੱਜ ਆਪਾਂ ਸ੍ਰੀ ਹਰਿਮੰਦਰ ਸਾਹਿਬ ਦੇ ਸੁੰਦਰੀਕਰਨ ਬਾਰੇ ਗੱਲ ਕਰਦੇ ਹਾਂ। ਇਸ ਵਿੱਚ ਕੋਈ ਅਤਿਕਥਨੀ ਨਹੀਂ ਕਿ ਸਿੱਖਾਂ ਦਾ ਮੁਕੱਦਸ ਸਥਾਨ ਹੋਣ ਕਰਕੇ ਸਭ ਦੀ ਇਹੋ ਕੋਸ਼ਿਸ਼ ਰਹਿੰਦੀ ਹੈ ਕਿ ਇਹ ਪਵਿੱਤਰ ਸ਼ਹਿਰ ਆਪਣਾ ਧਾਰਮਿਕ ਸਰੂਪ ਕਾਇਮ ਰੱਖਦਾ ਹੋਇਆ ਪੂਰੀ ਦੁਨੀਆਂ ਵਿੱਚ ਸਭ ਤੋਂ ਵੱਧ ਸੋਹਣੇ ਅਤੇ ਸ਼ਾਂਤ ਸ਼ਹਿਰਾਂ ਵਿੱਚ ਸ਼ੁਮਾਰ ਹੋਵੇ। ਮੈਂ, ਖ਼ੁਦ ਨਿੱਜੀ ਰੁਚੀ ਲੈ ਕੇ ਕਈ ਸਾਲਾਂ ਤੋਂ ਵਿੱਢੇ ਸੁੰਦਰੀਕਰਨ ਦੇ ਕਾਰਜਾਂ ਦਾ ਜਾਇਜ਼ਾ ਲੈਂਦਾ ਹਾਂ। ਸੰਗਤਾਂ ਦੇ ਸਵਾਗਤ ਲਈ ਸ਼ਹਿਰ ਦੇ ਚਾਰੇ ਦਿਸ਼ਾਵਾਂ ਵਾਲੇ ਰਸਤਿਆਂ ਉੱਤੇ ਸੁੰਦਰ ਸਵਾਗਤੀ ਦਰਵਾਜ਼ੇ ਬਣਾਏ ਜਾ ਰਹੇ ਹਨ, ਜਿਸ ਵਿੱਚ ਪਾਰਕ ਅਤੇ ਸੁੰਦਰ ਲਾਈਟਾਂ ਲਗਾਈਆਂ ਜਾ ਰਹੀਆਂ ਹਨ। ਸ਼ਹਿਰ ਵਿੱਚ ਦਾਖ਼ਲ ਹੁੰਦਿਆਂ ਹੀ ਡਿਵਾਈਡਰ ਵਾਲੀਆਂ ਸੜਕਾਂ, ਸੁੰਦਰ ਚੌਕ, ਪੁਲਾਂ ਦਾ ਸੁੰਦਰੀਕਰਨ, ਦਰਬਾਰ ਸਾਹਿਬ ਨੂੰ ਜਾਂਦੇ ਰਸਤਿਆਂ ਦਾ ਸੁੰਦਰੀਕਰਨ, ਵਿਸ਼ਾਲ ਪਾਰਕਿੰਗਾਂ, ਦੁਕਾਨਾਂ ਦੀ ਬਾਹਰੀ ਦਿੱਖ ਅਜਿਹੀ ਹੋਵੇਗੀ ਕਿ ਤੁਸੀਂ ਅੱਗੇ ਵੱਧਦੇ ਜਾਓਗੇ ਤਾਂ ਆਲੇ-ਦੁਆਲੇ ਦੀਆਂ ਇਮਾਰਤਾਂ ਦੀ ਫੇਸਿੰਗ ਦੇਖ ਕੇ ਪੁਰਾਤਨ ਸ਼ਹਿਰ ਦੀ ਝਲਕ ਪਾਓਗੇ
Progressive Rural Punjab

Punjab Politics

ਸ਼ਹਿਦ ਦੀ ਅੰਦਰਲੀ ਦਿੱਖ ਨੂੰ ਜਿਉਂ -ਦੀ-ਤਿਉਂ ਬਰਕਰਾਰ ਰੱਖਦਿਆਂ ਗਲੀਆਂ ਅਤੇ ਨਾਲੀਆਂ ਦੀ ਪੁਖਤਾ ਮੁਰੰਮਤ ਹੋ ਰਹੀ ਹੈ। ਜਿਉਂ ਹੀ ਤੁਸੀਂ ਸ਼ਹਿਰ ਲੰਘ ਕੇ ਸ਼੍ਰੀ ਦਰਬਾਰ ਸਾਹਿਬ ਦੇ ਸਾਹਮਣੇ ਪਹੁੰਚਦੇ ਹੋ ਤਾਂ ਇੱਕ ਖੂਬਸੂਰਤ ਵਿਸ਼ਾਲ ਐਂਟਰੈਂਸ ਪਲਾਜ਼ਾ ਤੁਹਾਡਾ ਸਵਾਗਤ ਕਰਦਾ ਹੈ। ਰਾਤ ਵੇਲੇ ਤਾਂ ਇਹ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਮੈਨੂੰ ਯਕੀਨ ਹੈ ਕਿ ਜਿਵੇਂ ਤੁਸੀਂ ਐਂਟਰੇਂਸ ਪਲਾਜ਼ਾ ਦੀ ਸਰਾਹਨਾ ਕਰਦੇ ਹੋ, ਉਵੇਂ ਹੀ ਪੂਰੇ ਸ਼ਹਿਰ ਦੇ ਮੁਕੰਮਲ ਹੋਏ ਕਾਰਜ ਵੀ ਤੁਹਾਨੂੰ ਚੰਗੇ ਲੱਗਣਗੇ। ਬਸ! ਆਹ ਦੋ ਮਹੀਨੇ ਸਾਨੂੰ ਸਹਿਯੋਗ ਦਿਓ। ਜਦੋਂ ਤੁਸੀਂ ਅਕਤੂਬਰ ਦੇ ਪਹਿਲੇ ਹਫ਼ਤੇ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾਓਗੇ, ਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਆਸਥਾ ਵਾਲੀ ਦਿੱਖ ਦੇਖ ਕੇ ਦੰਗ ਰਹਿ ਜਾਓਗੇ। ਵਿਕਾਸ ਕਾਰਜਾਂ ਕਰਕੇ ਜੋ ਥੋੜੀ-ਬਹੁਤ ਮੁਸ਼ਕਿਲ ਹੋ ਰਹੀ ਹੈ, ਉਹਦੇ ਲਈ ਮੈਂ
ਖਿਮਾ ਦਾ ਜਾਚਕ ਹਾਂ।

No comments:

Post a Comment